ਸਲਾਹਕਾਰ ਲੱਭੋ
ਕੀ ਤੁਹਾਡੇ ਪੁੱਤਰ ਨੂੰ ਦੋਸਤ ਦੀ ਲੋੜ ਹੈ?
ਬਿਗ ਬਰਦਰਜ਼ `ਤੇ ਵਿਚਾਰ ਕਰੋ!
ਪ੍ਰੋਗਰਾਮ ਬਾਰੇ
ਬਿਗ ਬ੍ਰਦਰਜ਼ ਪ੍ਰੋਗਰਾਮ ਉਨ੍ਹਾਂ ਮੁੰਡਿਆਂ ਨੂੰ ਬਾਲਗ ਮਰਦ ਵਾਲੰਟੀਅਰਾਂ ਨਾਲ ਮੇਲਦਾ ਹੈ ਜਿਨ੍ਹਾਂ ਦੇ ਘਰਾਂ ਵਿਚ ਪਿਤਾ ਨਹੀਂ ਹਨ। ਉਹ ਮਿਲ ਕੇ ਹਰ ਹਫਤੇ 2 – 4 ਘੰਟੇ ਉਨ੍ਹਾਂ ਸਰਗਰਮੀਆਂ ਵਿਚ ਹਿੱਸਾ ਲੈਂਦੇ ਹਨ ਜਿਨ੍ਹਾਂ ਦਾ ਦੋਨੋਂ ਅਨੰਦ ਮਾਣਦੇ ਹਨ। ਭਰੋਸਾ ਅਤੇ ਸਤਿਕਾਰ ਪੈਦਾ ਕਰਦੇ ਹੋਏ, ਬਿਗ ਬ੍ਰਦਰਜ਼ ਦਾ ਮੰਤਵ ਪਿਤਾ ਦੀ ਥਾਂ ਲੈਣਾ ਨਹੀਂ ਹੈ ਪਰ ਸੇਧ ਅਤੇ ਮਦਦ ਲਈ ਦੋਸਤ ਬਣਨਾ ਹੈ। ਸਭ ਤੋਂ ਜ਼ਿਆਦਾ ਚੰਗੀ ਗੱਲ, ਬਿਗ ਬ੍ਰਦਰਜ਼ ਮੁੰਡਿਆਂ ਨੂੰ ਥੋੜ੍ਹਾ ਮਰਦਾਂ ਵਾਲਾ ਸਮਾਂ ਬਿਤਾਉਣ ਦਿੰਦੇ ਹਨ!
ਲਿਟਲ ਬਰਦਰਜ਼ ਆਮ ਤੌਰ `ਤੇ ਹੁੰਦੇ ਹਨ:
- 7 – 14 ਦੀ ਉਮਰ ਦੇ
- ਉਨ੍ਹਾਂ ਦਾ ਆਪਣੇ ਪਿਤਾਵਾਂ ਨਾਲ ਸੀਮਤ ਸਬੰਧ ਹੁੰਦਾ ਹੈ
- ਆਮ ਬੱਚੇ ਜਿਹੜੇ ਬਾਲਗ ਮਰਦ ਤੋਂ ਚੰਗੀ ਸੇਧ ਲੈ ਸਕਦੇ ਹੋਣ
ਸੁਰੱਖਿਆ ਅਤੇ ਸੰਪਰਕ
ਵਾਲੰਟੀਅਰਾਂ ਦੀ ਬੱਚਿਆਂ ਨਾਲ ਮੇਲ ਕਰਨ ਤੋਂ ਪਹਿਲਾਂ ਬਹੁਤ ਧਿਆਨ ਨਾਲ ਪੜਤਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ। ਮੇਲਣ ਤੋਂ ਬਾਅਦ, ਬਿਗ ਬ੍ਰਦਰਜ਼ ਦਾ ਸਟਾਫ ਮੇਲ ਵਿਚ ਸ਼ਾਮਲ ਰਹਿੰਦਾ ਹੈ, ਨੇਮ ਨਾਲ ਟੈਲੀਫੋਨ `ਤੇ ਅਤੇ ਨਿੱਜੀ ਤੌਰ `ਤੇ ਚੈੱਕ ਕਰਕੇ। ਜੇ ਕਿਸੇ ਬੱਚੇ ਦੀ ਮਾਂ ਅੰਗਰੇਜ਼ੀ ਨਾ ਬੋਲਦੀ ਹੋਵੇ ਤਾਂ ਉਸ ਲਈ ਅੰਗਰੇਜ਼ੀ ਬੋਲਦੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਅਨੁਵਾਦ ਕਰਨ ਅਤੇ ਅਰਜ਼ੀ ਦੇਣ ਦੀ ਕਾਰਵਾਈ ਅਤੇ ਬਿਗ ਬ੍ਰਦਰਜ਼ ਦੇ ਸਟਾਫ ਨਾਲ ਗੱਲਬਾਤ ਕਰਨ ਵਿਚ ਹਿੱਸਾ ਲੈਣ ਲਈ ਕਹਿਣਾ ਜ਼ਰੂਰੀ ਹੈ ਤਾਂ ਜੋ ਇਹ ਪੱਕਾ ਹੋਵੇ ਕਿ ਬਿਗ ਬ੍ਰਦਰਜ਼ ਦੀ ਦੋਸਤੀ ਬਾਰੇ ਉਸ ਨੂੰ ਪੂਰੀ ਸਮਝ ਹੈ ਅਤੇ ਉਸ ਦਾ ਭਰੋਸਾ ਹੈ।
ਅਧਿਐਨ ਇਹ ਦੱਸਦੇ ਹਨ ਕਿ ਜਿਨ੍ਹਾਂ ਬੱਚਿਆਂ ਕੋਲ ਸਲਾਹਕਾਰ ਹੁੰਦੇ ਹਨ:
- ਉਨ੍ਹਾਂ ਦਾ ਸਵੈ-ਮਾਣ ਬਿਹਤਰ ਹੁੰਦਾ ਹੈ
- ਉਹ ਜ਼ਿਆਦਾ ਆਦਰ ਕਰਦੇ ਹਨ
- ਉਨ੍ਹਾਂ ਦੇ ਸਬੰਧ ਬਿਹਤਰ ਹੁੰਦੇ ਹਨ
- ਉਨ੍ਹਾਂ ਦੇ ਨੰਬਰ ਵਧੀਆ ਆਉਂਦੇ ਹਨ
- ਉਨ੍ਹਾਂ ਦੀ ਨਸ਼ਿਆਂ ਜਾਂ ਸ਼ਰਾਬ ਦੀ ਦੁਰਵਰਤੋਂ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ
ਆਪਣੇ ਪੁੱਤਰ ਲਈ ਬਿਗ ਬ੍ਰਦਰ ਲਵੋ!
604.876.2447
« Back
